ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ


ਮੁੰਬਈ: ਜੇ ਤੁਹਾਨੂੰ ਆਖਿਆ ਜਾਵੇ ਕਿ ਤੁਸੀਂ ਫਿਲਮਾਂ ਵੇਖੋ ਤੇ ਤੁਹਾਨੂੰ ਪੈਸੇ ਮਿਲਣਗੇ, ਤਾਂ ਕਿਸੇ ਨੂੰ ਵੀ ਇਹ ਜਾਪੇਗਾ ਕਿ ਇਸ ਤੋਂ ਵਧੀਆ ਨੌਕਰੀ ਕੀ ਹੋ ਸਕਦੀ ਹੈ। ਫਿਲਮਾਂ ਦੇਖਣ ਲਈ ਸਾਨੂੰ ਸਦਾ ਪੈਸੇ ਦੇਣੇ ਪੈਂਦੇ ਹਨ ਪਰ ਜੇ ਤੁਸੀਂ ਪੈਸੇ ਲੈਣਾ ਸ਼ੁਰੂ ਕਰ ਦੇਵੋਂ, ਤਾਂ ਇਹ ਲੋਕਾਂ ਲਈ ਸੋਨੇ ਉੱਤੇ ਸੁਹਾਗਾਵਾਲੀ ਗੱਲ ਹੋਵੇਗੀ। ਜੀ ਹਾਂ, ਇੱਕ ਕੰਪਨੀ ਕੁਝ ਅਜਿਹਾ ਹੀ ਕਰ ਰਹੀ ਹੈ, ਜੋ ਫਿਲਮਾਂ ਵੇਖਣ ਲਈ ਭੁਗਤਾਨ ਕਰੇਗੀ। ਕੰਪਨੀ 13 ਫਿਲਮਾਂ ਦੇਖਣ ਲਈ ਪੈਸੇ ਦੇਵੇਗੀ, ਪਰ ਸ਼ਰਤ ਇਹ ਹੈ ਕਿ ਤੁਹਾਨੂੰ ਡਰਾਉਣੀਆਂ ਫਿਲਮਾਂ ਵੇਖਣੀਆਂ ਪੈਣਗੀਆਂ।

ਡਰਾਉਣੀਆਂ ਫਿਲਮਾਂ ਦੇਖਣ ਲਈ ਮਿਲਣਗੇ ਪੈਸੇ

ਡਰਾਉਣੀਆਂ ਫਿਲਮਾਂ ਦੇਖਣ ਲਈ 1,300 ਡਾਲਰ ਭਾਵ 95 ਹਜ਼ਾਰ ਰੁਪਏ ਤੋਂ ਵੱਧ ਦਿੱਤੇ ਜਾਣਗੇ। ਹੁਣ ਸਵਾਲ ਇਹ ਉੱਠਦਾ ਹੈ ਕਿ ਕੰਪਨੀ ਅਜਿਹਾ ਕਿਉਂ ਕਰ ਰਹੀ ਹੈ? ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ ਇੱਕ ਡਰਾਉਣੀ ਫਿਲਮ ਵੇਖਦੇ ਹੋਏ ਇਹ ਪਤਾ ਲਗਾਉਣਾ ਹੁੰਦਾ ਹੈ ਕਿ ਕਿਸੇ ਵਿਅਕਤੀ ਦੇ ਦਿਲ ਦੀ ਗਤੀ ਕੀ ਹੈ। ਕੰਪਨੀ ਨੂੰ ਉੱਚ ਤੇ ਘੱਟ ਬਜਟ ਦੀਆਂ ਫਿਲਮਾਂ ਦੀ ਤੁਲਨਾ ਕਰਨੀ ਪੈਂਦੀ ਹੈ। ਨਾਲ ਹੀ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿ ਡਰਾਉਣੀ ਫਿਲਮ ਦੇ ਪ੍ਰਸ਼ੰਸਕ ਕੀ ਪ੍ਰਤੀਕਿਰਿਆ ਦਿੰਦੇ ਹਨ।

ਫਿਲਮਾਂ ਵੇਖਦੇ ਸਮੇਂ ਇਸ ਉਪਕਰਣ ਦੀ ਵਰਤੋਂ ਜ਼ਰੂਰ ਕਰੋ

ਫਾਈਨੈਂਸਬੱਜ਼ ਨੇ ਐਲਾਨ ਕੀਤਾ ਹੈ ਕਿ ਉਹ ਵੱਖਵੱਖ ਬਜਟ ਵਾਲੀਆਂ 13 ਡਰਾਉਣੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਡਰਾਉਣੀ ਮੂਵੀ ਹਾਰਟ ਰੇਟ ਐਨਾਲਿਸਟਦੀ ਭਾਲ ਕਰ ਰਹੀ ਹੈ। ਚੁਣੇ ਹੋਏ ਉਮੀਦਵਾਰ ਫਿਲਮ ਦੇਖਣ ਵੇਲੇ ਦਿਲ ਦੀ ਗਤੀ ਨੂੰ ਟ੍ਰੈਕ ਕਰਨ ਲਈ ਫਿਟਬਿਟ ਉਪਕਰਣ ਦੀ ਵਰਤੋਂ ਕਰਨਗੇ।

ਇਹ ਹੋਣਗੀਆਂ 13 ਡਰਾਉਣੀਆਂ ਫਿਲਮਾਂ

ਵੈਬਸਾਈਟ ਦੁਆਰਾ ਚੁਣੀਆਂ ਗਈਆਂ ਫਿਲਮਾਂ ਹਨ ਐਮਿਟੀਵਿਲੇ ਹਾੱਰਰ, ਏ ਕੁਆਇਟ ਪਲੇਸ, ਏ ਕੁਆਇਟ ਪਲੇਸ ਪਾਰਟ-2, ਕੈਂਡੀਮੈਨ, ਇਨਸਿਡੀਅਸ, ਦਿ ਬਲੇਅਰ ਵਿਚ ਪ੍ਰੋਜੈਕਟ, ਸਿਨਿਸਟਰ, ਗੈੱਟ ਆਊਟ, ਦ ਪਰਜ, ਪੈਰਾਨੌਰਮਲ ਐਕਟੀਵਿਟੀ ਤੇ ਹੈਲੋਵੀਨ ਦਾ 2018 ਰੀਮੇਕ ਹਨ।

ਅਰਜ਼ੀਆਂ 26 ਸਤੰਬਰ ਤੱਕ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ। ਜੇਤੂ ਉਮੀਦਵਾਰ ਦਾ ਐਲਾਨ 1 ਅਕਤੂਬਰ ਨੂੰ ਕੀਤਾ ਜਾਵੇਗਾ। ਵੈਬਸਾਈਟ ਨੇ ਕਿਹਾ,”ਖੁਸ਼ਕਿਸਮਤ ਉਮੀਦਵਾਰ ਨੂੰ ਇੱਕ ਡਰਾਉਣੀ ਫਿਲਮ ਦੇਖਣ ਦੀ ਹਿੰਮਤ ਦਿਖਾਉਣ ਲਈ 1,300 ਡਾਲਰ ਦਾ ਭੁਗਤਾਨ ਕੀਤਾ ਜਾਵੇਗਾ।ਫਿਲਮ ਮੈਰਾਥਨ ਦੌਰਾਨ ਪਹਿਨਣ ਲਈ ਫਿਟਬਿਟ ਤੇ 50 ਡਾਲਰ ਦਾ ਗਿਫਟ ਕਾਰਡ ਵੀ ਹੋਵੇਗਾ।

ਇਹ ਵੀ ਪੜ੍ਹੋ: West Bengal Bypoll: ਮਮਤਾ ਬੈਨਰਜੀ ਦੇ ਟਾਕਰੇ ਲਈ ਬੀਜੇਪੀ ਲਿਆਈ ਪ੍ਰਿਅੰਕਾ ਟਿਬਰੇਵਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904


Leave a Reply