ਵੱਡੀ ਖ਼ਬਰ! ਬਜਟ ਸੈਸ਼ਨ ਤੋਂ ਪਹਿਲਾਂ ਸੰਸਦ ਭਵਨ ਨਾਲ ਜੁੜੇ 400 ਤੋਂ ਵੱਧ ਕਰਮਚਾਰੀ ਕੋਰੋਨਾ ਪੌਜ਼ੇਟਿਵ

ਨਵੀ ਦਿੱਲੀ: ਸੰਸਦ ਦੇ ਆਗਾਮੀ ਬਜਟ ਤੋਂ ਪਹਿਲਾਂ ਸੰਸਦ ਭਵਨ ਨਾਲ ਜੁੜੇ 400 ਤੋਂ ਵੱਧ ਕਰਮਚਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਅਧਿਕਾਰਕ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਸੰਸਦ ਦਾ ਬਜਟ ਇਜਲਾਸ ਇਸੇ ਮਹੀਨੇ ਦੇ ਅਖੀਰ ‘ਚ ਸ਼ੁਰੂ ਹੋਣਾ ਹੈ।ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1409 ‘ਚੋਂ 402 ਕਰਮਚਾਰੀ 4 ਤੋਂ 8 ਜਨਵਰੀ ਤੱਕ ਕੋਵਿਡ ਪੌਜ਼ੇਟਿਵ ਮਿਲੇ। ਇਸ ਦੇ ਬਾਅਦ ਇਨ੍ਹਾਂ ਦੇ ਸੈਂਪਲਜ਼ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ ਤਾਂ ਕਿ ਵੇਰੀਐਂਟ ਦੀ ਪਹਿਚਾਣ ਕੀਤੀ ਜਾ ਸਕੇ।

ਸੂਤਰਾਂ ਮੁਤਾਬਕ ਕਰਮਚਾਰੀਆਂ ਨੂੰ ਸਰਕਾਰ ਦੀਆਂ ਕੋਵਿਡ ਗਾਈਡਲਾਈਜ਼ ਦਾ ਪਾਲਣ ਕਰਨ ਬਾਰੇ ਵੀ ਕਿਹਾ ਗਿਆ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪੌਜ਼ੇਟਿਵ ਮਿਲੇ ਕਰਮਚਾਰੀਆਂ ‘ਚੋਂ 200 ਲੋਕ ਸਭਾ ਦੇ ਹਨ। ਉੱਥੇ ਹੀ 69 ਰਾਜ ਸਭਾ ਦੇ ਜਦਕਿ 133 ਹੋਰ ਸਬੰਧਤ ਕਰਮਚਾਰੀ ਹਨ। ਕਈ ਹੋਰ ਕਰਮਚਾਰੀਆਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਫਿਲਹਾਲ ਇਹ ਸਾਫ ਨਹੀਂ ਹੈ ਕਿ ਕਿੰਨੇ ਕਰਮਚਾਰੀ ਸੰਸਦ ਭਵਨ ਤੋਂ ਬਾਹਰ ਟੈਸਟ ‘ਚ ਪੌਜ਼ੇਟਿਵ ਮਿਲੇ ਹਨ। ਵੱਡੀ ਗਿਣਤੀ ‘ਚ ਪੌਜ਼ੇਟਿਵ ਮਾਮਲੇ ਆਉਣ ਦੇ ਬਾਅਦ ਉਨ੍ਹਾਂ ਦੇ ਸੰਪਰਕ ‘ਚ ਆਏ ਕਈ ਦੂਜੇ ਕਰਮਚਾਰੀਆਂ ਨੂੰ ਵੀ ਅਹਿਤਆਤ ਦੇ ਤੌਰ ‘ਤੇ ਆਈਸੋਲੇਟ ਕੀਤਾ ਗਿਆ ਹੈ।

ਇਸੇ ਵਿਚਕਾਰ ਰਾਜ ਸਭਾ ਸਕੱਤਰ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਹਿਤ ਉੱਪਰਲੇ ਐਗਜ਼ੀਕਿਊਟਿਵ ਅਫ਼ਸਰ  ਰੈਂਕ ਤੋਂ ਹੇਠਾਂ ਦੇ 50 ਪ੍ਰਤੀਸ਼ਤ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਮਹੀਨੇ ਦੇ ਅੰਤ ਤੱਕ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਪਾਹਿਜ ਤੇ ਗਰਭਵਤੀ ਮਹਿਲਾਵਾਂ ਨੂੰ ਦਫਤਰ ‘ਚ ਆਉਣ ਦੀ ਛੂਟ ਦਿੱਤੀ ਗਈ ਹੈ ਨਾਲ ਹੀ ਸਾਰੀਆਂ ਅਧਿਕਾਰਕ ਬੈਠਕਾਂ ਵਰਚੁਅਲ ਤਰੀਕੇ ਨਾਲ ਹੋਣਗੀਆਂ।

ਓਮੀਕ੍ਰੋਨ ਵੇਰੀਐਂਟ ਨਾਲ ਵਧੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੀ ਹਾਜ਼ਿਰੀ ਲਈ ਬਾਇਓਮੈਟ੍ਰਿਕ ਤੋਂ ਵੀ ਛੂਟ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ‘ਚ ਸ਼ਨੀਵਾਰ ਨੂੰ ਕੋਰੋਨਾ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੱਜ ਇਹ ਅਮਕੜਾ 22 ਹਜ਼ਾਰ ਤੋਂ ਪਾਰ ਜਾ ਸਕਦਾ ਹੈ।

 

 

ਇਹ ਵੀ ਪੜ੍ਹੋ : ਸਾਵਧਾਨੀ ਜ਼ਰੂਰੀ! 15 ਫਰਵਰੀ ਤੱਕ ਸਿਖਰ ‘ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ, ਆਈਆਈਟੀ ਮਦਰਾਸ ਦਾ ਖੁਲਾਸਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hin
https://apps.apple.com/in/app/abp-live-news/id81111490

Education Loan Information:
Calculate Education Loan EMI

Leave a Reply