ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਮਹਿਲਾ ਕਿਸਾਨ ਆਗੂ ਦਾ ਸਨਮਾਨ

ਮਹਾਂਵੀਰ ਮਿੱਤਲ

ਜੀਂਦ,  17 ਦਸੰਬਰ

ਇੱਥੇ ਸੱਤ ਨਰਾਇਣ ਮੰਦਰ ਵਿੱਚ ਮਜ਼ਦੂਰ ਸੰਗਠਨਾਂ ਨੇ ਕਿਸਾਨ ਅੰਦੋਲਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਮਹਿਲਾ ਆਗੂ ਕਿਸਾਨ ਪੁਸ਼ਪਾ ਦਾ ਸਨਮਾਨ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਮਜ਼ਦੂਰ ਆਗੂ ਸੁਭਾਸ਼ ਪਾਂਚਾਲ ਨੇ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੁਭਾਸ਼ ਪਾਂਚਾਲ ਨੇ ਕਿਹਾ ਕਿ ਇਹ ਅੰਦੋਲਨ ਲਗਪਗ 13 ਮਹੀਨੇ ਚੱਲਿਆ ਅਤੇ ਸੱਤ ਸੌ ਤੋਂ ਵੱਧ ਕਿਸਾਨਾਂ ਨੂੰ ਜਾਨਾਂ ਗਵਾਉਣੀਆਂ ਪਈਆ। ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਵੀ ਕਿਸਾਨਾਂ ਨੂੰ ਇੱਕਠੇ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਹਰ ਵਾਰ ਮਹਿਲਾ ਕਿਸਾਨ ਆਗੂ ਪੁਸ਼ਪਾ ਆਪਣੀ ਟੀਮ ਸਮੇਤ ਉੱਥੇ ਪਹੁੰਚੀ। ਪੁਸ਼ਪਾ ਦੇਵੀ ਨੇ ਜੁਲਾਨਾ ਦੇ ਹਰ ਪਿੰਡ ਵਿੱਚ ਜਾ ਕੇ ਔਰਤਾਂ ਨੂੰ ਅੰਦੋਲਨ ਪ੍ਰਤੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਅੰਦੋਲਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।  ਪੁਸ਼ਪਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਮਿਲਣ ’ਤੇ ਉਹ ਮੌਕੇ ’ਤੇ ਹਾਜ਼ਰ ਹੋਵੇਗੀ। 

‘ਦਿੱਲੀ ਫ਼ਤਹਿ’ ਹਰ ਵਰਗ ਦੀ ਜਿੱਤ ਕਰਾਰ

ਨੌਜਵਾਨ ਕਿਸਾਨ ਆਗੂ ਵਿਕਰਮ ਬੂਰਾ ਘੋਗੜੀਆ ਨੇ ਕਿਹਾ ਹੈ ਕਿ ਕਿਸਾਨ-ਮਜ਼ਦੂਰ ਅੰਦੋਲਨ ਵਿੱਚ ਮਿਲੀ ਜਿੱਤ ਹਰ ਵਰਗ ਦੀ ਜਿੱਤ ਹੈ। ਹਰ ਵਰਗ ਦੇ ਲੋਕਾਂ ਨੇ ਅੰਦੋਲਨ ਵਿੱਚ ਪੂਰਾ ਸਹਿਯੋਗ ਦਿੱਤਾ। ਅੰਦੋਲਨ ਨੂੰ ਤੋੜਨ ਲਈ ਕਿਸਾਨਾਂ ਨੂੰ ਜਾਤ-ਪਾਤ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ। ਇਸ ਅੰਦੋਲਨ ਤੋਂ ਇੱਕਜੁੱਟਤਾ ਦਾ ਸੰਦੇਸ਼ ਮਿਲਿਆ ਹੈ।    

Leave a Reply