‘ਅਗਨੀ ਪੀ’ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੌਰ (ਉੜੀਸਾ),18 ਦਸੰਬਰ 

ਭਾਰਤ ਨੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਉੜੀਸਾ ਦੇ ਤੱਟ ਨੇੜੇ ਡਾ. ੲੇਪੀਜੇ ਅਬਦੁਲ ਕਲਾਮ ਟਾਪੂ ਤੋਂ ਅੱਜ ਸਫਲ ਪ੍ਰੀਖਣ ਕੀਤਾ। ਇਹ ਪ੍ਰੀਖਣ ਸਵੇਰੇ 11.06 ਵਜੇ ਕੀਤਾ ਗਿਆ। ਡੀਆਰਡੀਓ ਨੇ ਕਿਹਾ, ‘‘ਪੂਰਬੀ ਤੱਟ ਨੇੜੇ ਸਥਿਤ ਵੱਖ-ਵੱਖ ਟੈਲੀਮੈਟਰੀ, ਰਾਡਾਰ, ਇਲੈੱਕਟ੍ਰੋ-ਆਪਟੀਕਲ ਸਟੇਸ਼ਨ ਅਤੇ ਡਾਊਨਰੇਂਜ ਬੇੜਿਆਂ ਨੇ ਮਿਜ਼ਾਈਲ ਦੀ ਹਵਾ ਵਿੱਚ ਗਤੀ ਅਤੇ ਮਾਪਦੰਡਾਂ ’ਤੇ ਨਜ਼ਰ ਰੱਖੀ। 

ਮਿਜ਼ਾਈਲ ਤੈਅ ਟੀਚਿਆਂ ਨੂੰ ਹਾਸਲ ਕਰਨ ਵਿੱਚ ਸਫਲ ਰਹੀ।’’ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ ਮਿਜ਼ਾਈਲ ਦੀ ਨਿਸ਼ਾਨਾ ਫੁੰਡਣ ਦੀ ਸਮਰੱਥਾ ਇੱਕ ਹਜ਼ਾਰ ਤੋਂ ਦੋ ਹਜ਼ਾਰ ਕਿਲੋਮੀਟਰ ਤੱਕ ਹੈ। -ਪੀਟੀਆਈ

Leave a Reply