ਹਰਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ ਨਿਯੁੁਕਤ

1

ਟੋਹਾਣਾ: ਇਥੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫਤਿਹਾਬਾਦ ਮੈਡੀਕਲ ਥੌਕ ਵਿਕਰੇਤਾ ਹਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੇ ਸਰਬਸਮੰਤੀ ਨਾਲ ਚੁਣ ਲਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਮਿੱਡਾ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਫਤਿਹਾਬਾਦ ਦੇ ਡੀਲਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਅਨਿਲ ਅਰੋੜਾ, ਰਿਟੇੇਲ ਪ੍ਰਧਾਨ ਅਰਵਿੰਦਰ ਮੋਂਗਾ, ਸੁਬਾ ਪ੍ਰਧਾਨ ਮਨਜੀਤ ਸ਼ਰਮਾ, ਸੂਬਾ ਸਕੱਤਰ ਅਸੇਕ ਸਿੰਗਲਾ ਵੀ ਸ਼ਾਮਲ ਹੋਏ ਤੇ ਸਰਬਸਮੰਤੀ ਨਾਲ ਹਰਪ੍ਰੀਤ ਸਿੰਘ ਨੂੰ ਜਥੇਬੰਦੀ ਦੀ ਜ਼ਿੰਮੇਵਾਰੀ ਸੌਂਪੀ ਗਈ। -ਪੱਤਰ ਪ੍ਰੇਰਕ

Leave a Reply