ਸੈਲੇਸ਼ ਸ਼ਰਮਾ ਦਾ ਕੌਮੀ ਐਵਾਰਡ ਨਾਲ ਸਨਮਾਨ

0

ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੂੰ ਕੌਮੀ ਕਾਨਫਰੰਸ ਫਾਰਮਾ ਸਮਿਟ-2021 ਦੇ ਡਾਇਨਾਮਿਕ ਪ੍ਰਿੰਸੀਪਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦਾ ਆਯੋਜਨ ਏਪੀਟੀਆਈ ਫਾਰਮਾ ਲੋਕ ਅਤੇ ਨਿਰਾਲੀ ਪ੍ਰਕਾਸ਼ਨ ਦਿੱਲੀ ਵੱਲੋਂ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਫਾਰਮੈਸੀ ਕਾਊਂਸਿਲ ਆਫ ਇੰਡੀਆ ਦੇ ਉੱਪ ਪ੍ਰਧਾਨ ਡਾ. ਸ਼ੈਲੇਦਰ ਸਰਾਫ ਵੱਲੋਂ ਸੰਸਥਾ ਦੇ ਵਾਈਸ ਪ੍ਰਿੰਸੀਪਲ ਡਾ. ਆਰਕੇ ਖਾਰ ਸਾਬਕਾ ਡੀਨ ਹਮਦਰਦ ਯੂਨੀਵਰਸਿਟੀ, ਡਰੱਗ ਕੰਟਰੋਲਰ ਡਾ. ਅਤੁਲ ਨਾਸਾ ਤੇ ਹੋਰਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Leave a Reply