ਸੀਆਈਐੱਸਸੀਈ ਨੇ ਸੋਧੀ ਡੇਟਸ਼ੀਟ ਜਾਰੀ ਕੀਤੀ: ਆਫਲਾਈਨ ਹੋਣਗੀਆਂ ਪ੍ਰੀਖਿਆਵਾਂ

0

ਨਵੀਂ ਦਿੱਲੀ, 23 ਅਕਤੂਬਰ

ਦਸਵੀਂ ਤੇ 12ਵੀਂ ਜਮਾਤਾਂ ਦੇ ਟਰਮ-1 ਬੋਰਡ ਪ੍ਰੀਖਿਆਵਾਂ ਆਫਲਾਈਨ ਲਈਆਂ ਜਾਣਗੀਆਂ। ਇਹ ਐਲਾਨ ਕਾਊਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਵੱਲੋਂ ਅੱਜ ਕੀਤਾ ਗਿਆ ਹੈ। ਕਾਊਂਸਿਲ ਵੱਲੋਂ ਸੋਧੀ ਹੋਈ ਡੇਟਸ਼ੀਟ ਵੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਦਸਵੀਂ ਦੀਆਂ ਪ੍ਰੀਖਿਆਵਾਂ 29 ਨਵੰਬਰ ਤੋਂ ਸ਼ੁਰੂ ਹੋਣਗੀਆਂ ਤੇ 12ਵੀਂ ਦੀਆਂ ਪ੍ਰੀਖਿਆਵਾਂ 12 ਨਵੰਬਰ ਤੋਂ ਸ਼ੁਰੂ ਹੋਣਗੀਆਂ। ਇਹ ਪ੍ਰੀਖਿਆਵਾਂ ਕ੍ਰਮਵਾਰ 16 ਦਸੰਬਰ ਅਤੇ 20 ਦਸੰਬਰ ਨੂੰ ਸਮਾਪਤ ਹੋਣਗੀਆਂ। ਇਸ ਤੋਂ ਪਹਿਲਾਂ 10ਵੀ ਤੇ 12ਵੀਂ ਦੀਆਂ ਪ੍ਰੀਖਿਆਵਾਂ 15 ਤੇ 16 ਨਵੰਬਰ ਤੋਂ ਸ਼ੂੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। -ਪੀਟੀਆਈ

 

Leave a Reply