ਮੋਟਰਸਾਈਕਲ ਰੈਲੀ ਦਾ ਅੰਬਾਲਾ ’ਚ ਸਵਾਗਤ

0

ਅੰਬਾਲਾ: ਕੌਮੀ ਏਕਤਾ ਦੀ ਭਾਵਨਾ ਜਾਗ੍ਰਿਤ ਕਰਨ ਲਈ ਜੰਮੂ-ਕਸ਼ਮੀਰ ਪੁਲੀਸ ਵੱਲੋਂ 18 ਅਕਤੂਬਰ ਨੂੰ ਬਾਰਾਮੂਲਾ ਇਲਾਕੇ ਦੇ ਉੜੀ ਤੋਂ ਕਾਵੇਡੀਆ (ਗੁਜਰਾਤ) ਸਥਿਤ ਸਟੈਚੂ ਆਫ ਯੂਨਿਟੀ ਤੱਕ ਕੱਢੀ ਗਈ ਵਿਸ਼ੇਸ਼ ਮੋਟਰਸਾਈਕਲ ਰੈਲੀ ਦਾ ਸ਼ਹਿਰ ਜੀਟੀ ਰੋਡ ’ਤੇ ਗੁਰਦੁਆਰਾ ਮੰਜੀ ਸਾਹਿਬ ਲਾਗੇ ਅੰਬਾਲਾ ਪੁਲੀਸ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਾਰ ਪਹਿਨਾ ਕੇ ਅਤੇ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਵਜਾ ਕੇ ਸਵਾਗਤ ਕੀਤਾ। ਐੱਸਐੱਸਪੀ ਅੰਬਾਲਾ ਹਾਮਿਦ ਅਖ਼ਤਰ ਨੇ ਰੈਲੀ ਵਿਚ ਸ਼ਾਮਲ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਰੈਲੀ ਦੀ ਅਗਵਾਈ ਕਰ ਰਹੇ ਜੰਮੂ-ਕਸ਼ਮੀਰ ਪੁਲੀਸ ਦੇ ਡੀਐੱਸਪੀ ਗ਼ੁਲਾਮ ਹਸਨ ਨੇ ਦੱਸਿਆ ਕਿ ਇਸ ਰੈਲੀ ਵਿਚ 30 ਮੋਟਰਸਾਈਕਲਾਂ ’ਤੇ 40 ਮੁਲਾਜ਼ਮ ਸ਼ਾਮਲ ਹਨ। -ਨਿੱਜੀ ਪੱਤਰ ਪ੍ਰੇਰਕ

Leave a Reply