ਮੁੰਬਈ ’ਚ 61 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ, ਗਾਰਡ ਨੇ 19ਵੀਂ ਮੰਜ਼ਿਲ ਤੋਂ ਡਿੱਗ ਕੇ ਦਮ ਤੋੜਿਆ

2

ਮੁੰਬਈ, 22 ਅਕਤੂਬਰ

ਇਥੋਂ ਦੀ 61 ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਜ ਅੱਗ ਲੱਗ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਕਰੀ ਰੋਡ ‘ਤੇ ਸਥਿਤ ਇਮਾਰਤ ਵਿੱਚ ਅੱਗ ਲੱਗੀ। ਉਨ੍ਹਾਂ ਦੱਸਿਆ ਕਿ 12 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 30 ਸਾਲ ਦਾ ਸਕਿਉਰਿਟੀ ਗਾਰਡ ਅਰੁਣ ਤਿਵਾੜੀ ਅੱਗ ਲੱਗਣ ਬਾਅਦ ਜਾਨ ਬਚਾਉਣ ਲਈ ਜਦੋਂ ਜੱਦੋ ਜਹਿਦ ਕਰ ਰਿਹਾ ਸੀ ਤਾਂ ਉਹ 19ਵੀਂ ਮੰਜ਼ਿਲ ਤੋਂ ਡਿੱਗ ਕੇ ਦਮ ਤੋੜ ਗਿਆ। ਅੱਗ ਇਮਾਰਤ ਦੀ 19ਵੀਂ ਮੰਜ਼ਿਲ ’ਤੇ ਲੱਗੀ।ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ।

 

 

Leave a Reply