ਭਾਰਤ ਵਿੱਚ ਮਲਟੀ-ਮਾਡਲ ਲੌਜਿਸਟਿਕਸ ਪਾਰਕ ਬਣਾਏ ਜਾਣਗੇ: ਗਡਕਰੀ

0

ਨਾਗਪੁਰ, 22 ਅਕਤੂਬਰ

ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਅਜ਼ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਭਾਰਤਮਾਲਾ ਪ੍ਰਾਜੈਕਟ ਅਧੀਨ ਕਰੀਬ 35 ਮਲਟੀ-ਮਾਡਲ ਲੌਜਿਸਟਿਕਸ ਪਾਰਕ ਬਣਾਏ ਜਾਣਗੇ। ਇਨ੍ਹਾਂ ਵਿੱਚੋਂ ਚਾਰ ਮਹਾਰਾਸ਼ਟਰ ਵਿੱਚ ਬਣਾਏ ਜਾਣ ਦਾ ਪ੍ਰਸਤਾਵ ਹੈ। ਗਡਕਰੀ, ਜਵਾਹਰਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਤੇ ਨੈਸ਼ਨਲ ਹਾਈਵੇਅਜ਼ ਲੌਜਿਸਟਿਕਸ ਮੈਨੇਜਮੈਂਟ ਵਿਚਾਲੇ ਹੋਏ ਸਮਝੌਤੇ ਨੂੰ ਸਹੀਬੰਦ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਹ ਸਮਝੌਤਾ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿੱਚ ਸਿੰਧੀ ’ਚ ਸਥਾਪਿਤ ਕੀਤੇ ਜਾਣ ਵਾਲੇ ਮਲਟੀ-ਮਾਡਲ ਲੌਜਿਸਟਿਕਸ ਪਾਰਕ ਸਬੰਧੀ ਹੋਇਆ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਭਾਰਤਮਾਲਾ ਪ੍ਰਾਜੈਕਟ ਤਹਿਤ 35 ਲੌਜਿਸਟਿਕਸ ਪਾਰਕ ਸਥਾਪਿਤ ਕੀਤੇ ਜਾਣਗੇ। ਇਸ ਨਾਲ ਅਰਥਚਾਰੇ ਤੇ ਬਰਾਮਦ ਨੂੰ ਵੱਡਾ ਹੁਲਾਰਾ ਮਿਲੇਗਾ। -ਪੀਟੀਆਈ

Leave a Reply