ਭਾਰਤ ਅੰਡਰ-23 ਫੁਟਬਾਲ ਟੀਮ ਏਸ਼ਿਆਈ ਕੱਪ ਲਈ ਰਵਾਨਾ

0

ਨਵੀਂ ਦਿੱਲੀ: ਭਾਰਤ ਅੰਡਰ-23 ਫੁਟਬਾਲ ਟੀਮ ਏਸ਼ਿਆਈ ਕੱਪ ਵਿੱਚ ਭਾਗ ਲੈਣ ਲਈ ਬੁੱਧਵਾਰ ਨੂੰ ਦੁਬਈ ਰਵਾਨਾ ਹੋ ਗਈ ਹੈ। ਭਾਰਤ ਦੀ 23 ਮੈਂਬਰੀ ਟੀਮ ਅਤੇ ਸਹਿਯੋਗੀ ਸਟਾਫ ਬੰਗਲੁਰੂ ਤੋਂ ਰਵਾਨਾ ਹੋਏ। ਇਥੇ ਟੀਮ ਦੋ ਦਿਨਾਂ ਤੋਂ ਅਭਿਆਸ ਕਰ ਰਹੀ ਸੀ। ਭਾਰਤ ਨੂੰ ਗਰੁੱਪ ਈ ਵਿੱਚ ਓਮਾਨ, ਯੂਏਈ ਅਤੇ ਕਿਰਗਿਜ਼ ਗਣਰਾਜ ਨਾਲ ਰੱਖਿਆ ਗਿਆ ਹੈ। ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ ਓਮਾਨ ਨਾਲ ਹੋਵੇਗਾ। ਭਾਰਤ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਕਿਹਾ,‘‘ਹਰ ਦੇਸ਼ ਵਿੱਚ ਹੋਣਹਾਰ ਖਿਡਾਰੀ ਹਨ, ਜੋ ਪਹਿਲਾਂ ਤੋਂ ਹੀ ਆਪਣੇ ਦੇਸ਼ਾਂ ਲਈ ਸੀਨੀਅਰ ਪੱਧਰ ਉਪਰ ਖੇਡ ਰਹੇ ਹਨ। ਸਾਡੇ ਕੋਲ ਵੀ ਅਜਿਹੇ ਖਿਡਾਰੀ ਹਨ ਪਰ ਸਾਨੂੰ ਇਸ ਟੀਮ ਵਿੱਚ ਸਹੀ ਸੰਤੁਲਨ ਤਿਆਰ ਕਰਨ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ,‘‘ਸਾਡੇ ਲਈ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਕਈ ਅਜਿਹੇ ਖਿਡਾਰੀ ਹਨ, ਜੋ ਕੌਮੀ ਟੀਮ ਦਾ ਹਿੱਸਾ ਰਹਿ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਖੇਡਣਾ ਹੈ ਅਤੇ ਉਨ੍ਹਾਂ ਤੋਂ ਕਿਹੜੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।’’ -ਪੀਟੀਆਈ

Leave a Reply