ਭਾਖੜਾ ਡੈਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

0

ਨੰਗਲ: ਭਾਖੜਾ ਡੈਮ ਦਾ ਸਥਾਪਨਾ ਦਿਵਸ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦੀ ਸਮਾਰਕ ’ਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਪਾਰਟੀ ਦੇ ਜਵਾਨਾਂ ਨੇ ਭਾਖੜਾ ਡੈਮ ਦੇ ਨਿਰਮਾਣ ਦੌਰਾਨ ਸ਼ਹੀਦ ਹੋਏ 300 ਮੁਲਾਜ਼ਮਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਚੇਅਰਮੈਨ ਬੀਬੀਐੱਮਬੀ ਸੰਜੇ ਸ਼੍ਰੀਵਾਸਤਵ, ਵਿਧੁਤ ਮੰਤਰਾਲਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਂਬਰ ਹਾਇਡਰੋ ਰਘੂਰਾਜ ਰਜੇਦਰਨ, ਚੀਫ਼ ਇੰਜਨੀਅਰ ਭਾਖੜਾ ਡੈਮ ਕਮਲਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸ਼ਹੀਦੀ ਸਮਾਰਕ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਚੇਅਰਮੇਨ ਸੰਜੇ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਦੇਸ਼ ਰੂਸ਼ਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਕਾਰਨ ਦੇਸ਼ ਵਿਚ ਹਰੀ ਕ੍ਰਾਂਤੀ ਆਈ। ਇਸ ਮੌਕੇ ਹੁਸਨ ਲਾਲ ਕੰਬੋਜ, ਐੱਸ ਐੱਸ ਚੁਘ, ਤਰੁਣ ਅਗਰਵਾਲ, ਵਿਨੋਦ ਕੁਮਾਰ, ਐੱਸ ਐੱਸ ਡਡਵਾਲ ਅਤੇ ਵੱਖ-ਵੱਖ ਯੂਨੀਅਨਾਂ ਦੇ ਆਗੂ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Leave a Reply