ਬਿਜਲੀ ਚੋਰੀ: ਛਾਪਾ ਮਾਰਨ ਗਈ ਵਿਜੀਲੈਂਸ ਟੀਮ ਨੂੰ ਪਾਈਆਂ ਭਾਜੜਾਂ

1

ਦਵਿੰਦਰ ਸਿੰਘ

ਯਮੁਨਾਨਗਰ, 22 ਅਕਤੂਬਰ

ਇਥੋਂ ਦੇ ਪਿੰਡ ਮੰਧਾਰ ਵਿੱਚ ਬਿਜਲੀ ਚੋਰੀ ਦੀ ਸੂਚਨਾ ਮਿਲਣ ’ਤੇ ਛਾਪੀ ਮਾਰਨ ਗਈ ਕਰਨ ਗਈ ਵਿਜੀਲੈਂਸ ਅਤੇ ਬਿਜਲੀ ਨਿਗਮ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਭਜਾ ਦਿੱਤਾ ਜਦਕਿ ਵਿਜੀਲੈਂਸ ਦਾ ਇੱਕ ਐਸਡੀਓ ਪਿੰਡ ਵਾਸੀਆਂ ਦੇ ਹੱਥੇ ਚੜ੍ਹ ਗਿਆ, ਜਿਸ ਨੂੰ ਉਨ੍ਹਾਂ ਨੇ ਬੰਧੀ ਬਣਾ ਲਿਆ। ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਦੇ ਸੀਨੀਅਰ ਅਧਿਕਾਰੀ ਪਿੰਡ ਵਿੱਚ ਪਹੁੰਚ ਗਏ। ਮਿਲੀ ਜਾਣਕਾਰੀ ਅੱਜ ਸਵੇਰੇ ਇੱਕ ਦਰਜਨ ਦੇ ਕਰੀਬ ਆਏ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਜਾਂਚ ਸ਼ੁਰੂ ਕਰ ਦਿੱਤੀ ਜਿਸ ਕਰਕੇ ਪਿੰਡ ਦੇ ਲੋਕ ਘਬਰਾ ਗਏ ਅਤੇ ਉਨ੍ਹਾਂ ਨੇ ਇੱਕਠੇ ਹੋ ਕੇ ਹਮਲਾ ਕਰ ਦਿੱਤਾ। ਜਿਸ ਕਰਕੇ ਬਿਜਲੀ ਅਤੇ ਵਿਜੀਲੈਂਸ ਮੁਲਾਜ਼ਮ ਮੌਕੇ ਤੋਂ ਭੱਜ ਗਏ ਸਨ ਪਰ ਉਨ੍ਹਾਂ ਨੇ ਐੱਸਡੀਓ ਨੂੰ ਕਾਬੂ ਕਰ ਲਿਆ। ਪਿੰਡ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਇਹ ਕਰਮਚਾਰੀ ਪਿੰਡ ਦੇ ਸਰਪੰਚ ਅਤੇ ਚੌਕੀਦਾਰ ਨੂੰ ਨਾਲ ਲੈ ਕੇ ਨਹੀਂ ਆਏ ਸਨ, ਜਿਸ ਕਰਕੇ ਉਨ੍ਹਾਂ ਨੇ ਇਸ ਦਾ ਇਤਰਾਜ਼ ਕੀਤਾ ਹੈ। ਬੰਧੀ ਬਣਾਏ ਗਏ ਐੱਸਡੀਓ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਚਾਰ ਘਰਾਂ ਦੀ ਜਾਂਚ ਕੀਤੀ ਸੀ ਅਤੇ ਕੁੱਝ ਹੋਰ ਘਰਾਂ ਦੀ ਜਾਂਚ ਕਰਨੀ ਸੀ। ਮੌਕੇ ’ਤੇ ਪਹੁੰਚੇ ਐਕਸੀਅਨ ਬਿਲਾਸਪੁਰ ਨੀਰਜ ਕੁਮਾਰ ਅਤੇ ਡੀਐੱਸਪੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਛਾਪੇ ਵਿੱਚ ਬਿਜਲੀ ਚੋਰੀ ਦੇ ਕੁਝ ਕੇਸ ਫੜੇ ਗਏ ਹਨ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਮਾਮਲੇ ਵਿੱਚ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।

Leave a Reply