ਫਰਾਂਸ ਤੀਜੇ ਸਥਾਨ ’ਤੇ ਪਹੁੰਚਿਆ

0

ਜਿਉਰਿਖ: ਨੇਸ਼ਨਜ਼ ਲੀਗ ਦਾ ਖ਼ਿਤਾਬ ਜਿੱਤਣ ਵਾਲਾ ਫਰਾਂਸ ਫੁਟਬਾਲ, ਗਲੋਬਲ ਗਵਰਨਿੰਗ ਬਾਡੀ ਫੀਫਾ ਦੀ ਵੀਰਵਾਰ ਨੂੰ ਜਾਰੀ ਕੀਤੀ ਗਈ ਨਵੀਂ ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਪਿਛਲੀ ਵਾਰ ਦਾ ਵਿਸ਼ਵ ਚੈਂਪੀਅਨ ਫਰਾਂਸ ਹਾਲਾਂਕਿ ਅਜੇ ਵੀ ਸਿਖਰ ’ਤੇ ਚੱਲ ਰਹੀ ਬੈਲਜੀਅਮ ਅਤੇ ਦੂਜੇ ਨੰਬਰ ਦੀ ਟੀਮ ਬਰਾਜ਼ੀਲ ਤੋਂ ਪਿੱਛੇ ਹੈ। ਵਿਸ਼ਵ ਕੱਪ 2018 ਅਤੇ ਨੇਸ਼ਨਜ਼ ਕੱਪ ਦੋਵਾਂ ਦੇ ਸੈਮੀ ਫਾਈਨਲ ਵਿੱਚ ਫਰਾਂਸ ਤੋਂ ਹਾਰਨ ਵਾਲਾ ਬੈਲਜੀਅਮ ਪਿਛਲੇ ਤਿੰਨ ਸਾਲਾਂ ਤੋਂ ਦੁਨੀਆ ਦੀ ਨੰਬਰ ਇੱਕ ਟੀਮ ਹੈ। ਬੈਲਜੀਅਮ ਨੇ ਫਰਾਂਸ ਤੋਂ ਵੱਧ ਰੈਂਕਿੰਗ ਅੰਕ ਜੋੜੇ ਹਨ ਅਤੇ ਮੌਜੂਦਾ ਵਿਸ਼ਵ ਕੱਪ ਕੁਆਲੀਫਾਇੰਗ ਵਿੱਚ ਹੁਣ ਤੱਕ ਉਸਦਾ ਰਿਕਾਰਡ ਚੰਗਾ ਹੈ। ਯੂਰੋ 2020 ਚੈਂਪੀਅਨ ਇਟਲੀ ਪਹਿਲੇ ਸਥਾਨ ਦੀ ਥਾਂ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਇੰਗਲੈਂਡ ਪੰਜਵੇਂ ਸਥਾਨ ’ਤੇ ਹੈ। ਸਿਖਰਲੇ 10 ਵਿੱਚ ਕੋਪਾ ਅਮਰੀਕਾ ਚੈਂਪੀਅਨ ਅਰਜਨਟੀਨਾ, ਸਪੇਨ, ਪੁਰਤਗਾਲ, ਮੈਕਸੀਕੋ ਅਤੇ ਡੈਨਮਾਰਕ ਸ਼ਾਮਲ ਹਨ। ਸੈਨੇਗਲ 20ਵੇਂ ਸਥਾਨ ਨਾਲ ਅਫਰੀਕਾ ਦੀ ਸਿਖਰਲੀ ਟੀਮ ਹੈ ਜਦਕਿ ਈਰਾਨ 22ਵੇਂ ਸਥਾਨ ਨਾਲ ਏਸ਼ੀਆ ਦੀ ਨੰਬਰ ਇੱਕ ਟੀਮ ਹੈ। ਵਿਸ਼ਵ ਕੱਪ 2020 ਦਾ ਮੇਜ਼ਬਾਨ ਅਤੇ 2019 ਏਸ਼ਿਆਈ ਕੱਪ ਚੈਂਪੀਅਨ ਕਤਰ 46ਵੇਂ ਸਥਾਨ ’ਤੇ ਹੈ। ਭਾਰਤ ਨਵੀਂ ਰੈਂਕਿੰਗ ਵਿੱਚ 106ਵੇਂ ਸਥਾਨ ’ਤੇ ਹੈ। -ਪੀਟੀਆਈ

Leave a Reply