ਪੰਡਿਆ ਭਾਰਤ ਲਈ ਅਹਿਮ ਖਿਡਾਰੀ ਸਾਬਤ ਹੋਵੇਗਾ: ਰਹਾਣੇ

1

ਦੁਬਈ: ਭਾਰਤੀ ਟੈਸਟ ਕ੍ਰਿਕਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਵਿੱਚ ਹਾਰਦਿਕ ਪੰਡਿਆ ਟੀਮ ਲਈ ਅਹਿਮ ਖਿਡਾਰੀ ਸਾਬਤ ਹੋਵੇਗਾ। ਰਹਾਣੇ ਨੇ ਭਾਰਤੀ ਟੀਮ ਨੂੰ ਅਪੀਲ ਕੀਤੀ ਕਿ ਉਹ ਸੱਟਾਂ ਨਾਲ ਜੂਝ ਰਹੇ ਇਸ ਕ੍ਰਿਕਟਰ ’ਤੇ ਖਾਸ ਧਿਆਨ ਦੇਵੇ ਕਿਉਂਕਿ ਫਿਟਨੈੱਸ ਦੀ ਸਮੱਸਿਆ ਕਰਕੇ ਗੇੇਂਦਬਾਜ਼ ਵਜੋਂ ਉਸ ਦੀ ਭੂਮਿਕਾ ਨੂੰ ਲੈ ਕੇ ਬੇਯਕੀਨੀ ਜਿਹੀ ਹੈ। ਆਈਪੀਐੱਲ ਵਿੱਚ ਪੰਡਿਆ ਨੇ ਗੇਂਦਬਾਜ਼ੀ ਨਹੀਂ ਕੀਤੀ ਸੀ, ਪਰ ਉਸ ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਵਿੱਚ ਸ਼ਾਮਲ ਕੀਤੇ ਜਾਣ ਨਾਲ ਚਰਚਾ ਛਿੜ ਗਈ ਸੀ। -ਪੀਟੀਆਈ

Leave a Reply