ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਅੰਡਰ-15 ਲਈ ਜ਼ਿਲ੍ਹਾ ਲੁਧਿਆਣਾ ਦੇ ਭਲਵਾਨ ਚੁਣੇ

0

ਜੋਗਿੰਦਰ ਸਿੰਘ ਓਬਰਾਏ

ਖੰਨਾ, 22 ਅਕਤੂਬਰ

ਦੂਜੀ ਅੰਡਰ-15 ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ, ਜੋ 31 ਅਕਤੂਬਰ ਤੋਂ ਮਾਨਸਾ ਵਿਖੇ ਕਰਵਾਈ ਜਾ ਰਹੀ ਹੈ, ਲਈ ਜ਼ਿਲ੍ਹਾ ਲੁਧਿਆਣਾ ਦੀ ਟੀਮ ਲਈ ਚੋਣ ਟਰਾਇਲ ਸੰਤ ਸਰਦੂਲ ਸਿੰਘ ਯਾਦਗਾਰੀ ਕੁਸ਼ਤੀ ਅਖਾੜਾ ਮਲਕਪੁਰ ਵਿਖੇ ਕਰਵਾਏ ਗਏ। ਇਸ ਮੌਕੇ ਗੁਰਦੀਪ ਸਿੰਘ ਨੀਟੂ ਅਤੇ ਮਨਸਾ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਵੱਖ ਵੱਖ ਭਾਰ ਵਰਗ 38 ਕਿਲੋ ਵਿਚ ਗੋਲਡੀ ਆਲਮਗੀਰ, 41 ਕਿਲੋ ’ਚ ਈਸ਼ੂ ਆਲਮਗੀਰ, 44 ਕਿਲੋ ’ਚ ਗੁਰਪ੍ਰੀਤ ਸਿੰਘ ਉਟਾਲਾਂ, 48 ਕਿਲੋ ’ਚ ਦਿਲਸ਼ਾਦ ਆਲਮਗੀਰ, 52 ਕਿਲੋ ’ਚ ਗੁਰਲੀਨ ਸਿੰਘ, 57 ਕਿਲੋ ’ਚ ਸਲਮਾਨ ਧਾਂਦਰਾ, 62 ਕਿਲੋ ’ਚ ਪ੍ਰਿੰਸਦੀਪ ਸਿੰਘ, 75 ਕਿਲੋ ’ਚ ਤਰਨਵੀਰ ਸਿੰਘ, 85 ਕਿਲੋ ’ਚ ਕਰਨ ਕੁਮਾਰ ਚੁਣੇ ਗਏ। ਲੜਕੀਆਂ ਦੇ 39 ਕਿਲੋ ’ਚ ਗਗਨਦੀਪ ਕੌਰ, 42 ਕਿਲੋ ’ਚ ਰਾਜੀਆ ਮੁੱਲਾਪੁਰ, 46 ਕਿਲੋ ’ਚ ਰਮਨਦੀਪ ਕੌਰ, 50 ਕਿਲੋ ’ਚ ਜਸਕੀਰਤ ਕੌਰ, 62 ਕਿਲੋ ’ਚ ਖੁਸ਼ਦੀਪ ਕੌਰ ਚੁਣੀਆਂ ਗਈਆਂ। ਇਸ ਮੌਕੇ ਜਸਪ੍ਰੀਤ ਸਿੰਘ, ਦਲਜੀਤ ਸਿੰਘ, ਗੁਰਲਾਲ ਸਿੰਘ ਨੇ ਲੜਕੇ-ਲੜਕੀਆਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕੀਤੀ।

 

 

Leave a Reply