ਪੰਜਾਬ ’ਚ ਕਰੋਨਾ ਦੇ 29 ਨਵੇਂ ਕੇਸ

0

ਚੰਡੀਗੜ੍ਹ: ਪੰਜਾਬ ’ਚ ਅੱਜ ਕਰੋਨਾ ਦੇ 29 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਸੂਬੇ ’ਚ ਕਰੋਨਾ ਤੋਂ ਪੀੜਤਾਂ ਦੀ ਗਿਣਤੀ ਵੱਧ ਕੇ 6,02,163 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕੋਵਿਡ ਨਾਲ ਸਬੰਧਤ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਉਂਜ ਸੂਬੇ ’ਚ ਲਾਗ ਕਾਰਨ 16,551 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਵੇਂ ਕੇਸਾਂ ’ਚੋਂ ਪੰਜ ਮੁਹਾਲੀ, ਚਾਰ ਰੂਪਨਗਰ ਅਤੇ ਤਿੰਨ-ਤਿੰਨ ਅੰਮ੍ਰਿਤਸਰ ਤੇ ਹੁਸ਼ਿਆਰਪੁਰ ’ਚ ਸਾਹਮਣੇ ਆਏ ਹਨ। ਪੰਜਾਬ ’ਚ ਸਰਗਰਮ ਕੇਸਾਂ ਦੀ ਗਿਣਤੀ ਵੱਧ ਕੇ 230 ਹੋ ਗਈ ਹੈ। ਇਸੇ ਦੌਰਾਨ 24 ਹੋਰ ਵਿਅਕਤੀ ਤੰਦਰੁਸਤ ਹੋ ਗੲੇ ਹਨ। ਹੁਣ ਤੱਕ ਰਾਜ ’ਚ 5,85,382 ਵਿਅਕਤੀ ਲਾਗ ਤੋਂ ਠੀਕ ਹੋ ਚੁੱਕੇ ਹਨ। -ਪੀਟੀਆਈ

Leave a Reply