ਪਸ਼ੂ ਪਾਲਣ ਸਿਖਲਾਈ ਤੇ ਜਾਗਰੂਕਤਾ ਕੈਂਪ ਲਾਇਆ

0

ਸ਼ਾਹਬਾਦ ਮਾਰਕੰਡਾ(ਸਤਨਾਮ ਸਿੰਘ): ਇੱਥੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਕੁਰੂਕਸ਼ੇਤਰ ਦੇ ਉਪ ਨਿਦੇਸ਼ਕ ਡਾ. ਧਰਮਿੰਦਰ ਕੁਮਾਰ ਤੇ ਉਪ ਮੰਡਲ ਅਧਿਕਾਰੀ ਡਾ. ਸੁਰੇਸ਼ ਮਲਿਕ ਦੀ ਅਗਵਾਈ ਵਿੱਚ ਪਿੰਡ ਰਾਮ ਸ਼ਰਣ ਮਾਜਰਾ ਵਿੱਚ ਦੋ-ਰੋਜ਼ਾ ਪਸ਼ੂ ਪਾਲਣ ਸਿਖਲਾਈ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਵਿੱਚ ਪਸ਼ੂਆਂ ਦੇ ਮਾਹਰ ਡਾਕਟਰਾਂ ਨੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੀਆਂ ਨਵੀਆਂ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰ ਕੇ ਪਸ਼ੂ ਪਾਲਣ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਦੇ ਗੁਰ ਸਿਖਾਏ। ਉਨਾਂ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਖਾਣ ਪੀਣ,ਬੀਮਾਰੀਆਂ ਦੇ ਲਛੱਣ ਤੇ ਉਨਾਂ ਦੇ ਇਲਾਜ ਤੇ ਪਸ਼ੂਆਂ ਦੇ ਦੁੱਧ ਦਾ ਉਤਪਾਦਨ ਵਧਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ ਰੋਹਤਾਸ਼ ਸੈਣੀ ਨੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਡੇਅਰੀ ਦੀ ਸਥਾਪਨਾ ਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੀਐੱਲਡੀਏ ਸੁਲਤਾਨ ਸਿੰਘ, ਵੀਐੱਲਡੀਏ ਰਾਜੇਸ਼ਵਰ ਸੈਣੀ, ਜੀਤ ਸਿੰਘ ਆਦਿ ਮੌਜੂਦ ਸਨ। 

Leave a Reply