ਨਾਬਾਲਗ ਪਤੀ ਨੇ 2 ਲੱਖ ਰੁਪਏ ‘ਚ ਪਤਨੀ ਨੂੰ ਵੇਚ ਲੈ ਲਿਆ ਮਹਿੰਗਾ ਸਮਾਰਟਫੋਨ, 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

0

ਨਵੀਂ ਦਿੱਲੀ: ਰਾਜਸਥਾਨ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ।ਇੱਥੇ ਇੱਕ ਵਿਅਕਤੀ ਨੇ ਵਿਆਹ ਤੋਂ ਦੋ ਮਹੀਨੇ ਮਗਰੋਂ 1 ਲੱਖ 80 ਹਜ਼ਾਰ ਰੁਪਏ ‘ਚ ਆਪਣੀ ਪਤਨੀ ਨੂੰ 55 ਸਾਲਾ ਵਿਕਤੀ ਨੂੰ ਵੇਚ ਦਿੱਤਾ।ਪੁਲਿਸ ਨੇ ਇਨ੍ਹਾਂ ਆਰੋਪਾਂ ਮਗਰੋਂ 17 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਘਟਨਾ ਜ਼ਿਲ੍ਹਾ ਬੇਲਪਾੜਾ ਉਡੀਸਾ ਦੀ ਹੈ।

ਪੁਲਿਸ ਨੇ ਦੱਸਿਆ ਕਿ ਨਾਬਾਲਗ ਸੋਸ਼ਲ ਮੀਡੀਆ ਰਾਹੀਂ 24 ਸਾਲਾ ਲੜਕੀ ਦੇ ਸੰਪਰਕ ਵਿੱਚ ਆਇਆ ਸੀ।ਦੋਨਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ।ਜਿਸ ਤੋਂ ਬਾਅਦ ਦੋਨਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ।

ਵਿਆਹ ਦੇ ਦੋ ਮਹੀਨੇ ਮਗਰੋਂ ਨਾਬਾਲਗ ਨੇ ਕੁੱਝ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਆਪਣੀ ਪਤਨੀ ਨੂੰ ਆਪਣੇ ਨਾਲ ਰਾਏਪੁਰ ਜਾਣ ਅਤੇ ਇਟਾਂ ਦੇ ਭੱਠੇ ‘ਤੇ ਕੰਮ ਕਰਨ ਲਈ ਕਿਹਾ, ਪਰ ਉਹ ਉਸਨੂੰ ਰਾਏਪੁਰ ਦੀ ਬਜਾਏ ਰਾਜਸਥਾਨ ਦੇ ਇੱਕ ਪਿੰਡ ਲੈ ਗਿਆ।ਇਸ ਮਗਰੋਂ ਪਤੀ ਨੇ ਆਪਣੀ ਪਤਨੀ ਨੂੰ 55 ਸਾਲਾ ਵਿਅਕਤੀ ਨੂੰ 1 ਲੱਖ 80 ਹਜ਼ਾਰ ਰੁਪਏ ‘ਚ ਵੇਚ ਦਿੱਤਾ।

ਪਤਨੀ ਨੂੰ ਵੇਚਣ ਮਗਰੋਂ ਪਤੀ ਨੇ ਖਾਣ ਪੀਣ ‘ਤੇ ਪੈਸੇ ਉਡਾਏ ਅਤੇ ਇੱਕ ਮਹਿੰਗਾ ਸਮਾਰਟਫੋਨ ਲੈ ਲਿਆ।ਇਸ ਮਗਰੋਂ ਉਸਨੇ ਆਪਣੇ ਨੂੰ ਕਿਹਾ ਕਿ ਉਹ ਕਿਸੇ ਵਿਅਕਤੀ ਨਾਲ ਭੱਜ ਗਈ ਹੈ।ਪਰ ਲੜਕੀ ਦੇ ਪਰਿਵਾਰ ਨੇ ਉਸਦੀ ਕਹਾਣੀ ਤੇ ਵਿਸ਼ਵਾਸ ਨਹੀੰ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।ਪੁਲਿਸ ਨੇ ਇਸ ਮਗਰੋਂ ਉਸਦੇ ਕਾਲ ਰਿਕਾਰਡ ਨੂੰ ਚੈੱਕ ਕੀਤਾ ਅਤੇ ਉਸ ਵਿੱਚ ਗੜਬੜੀ ਪਾਈ।

ਇਸ ਮਗਰੋਂ ਪੁਲਿਸ ਦੀ ਇੱਕ ਟੀਮ ਰਾਜਸਥਾਨ ਗਈ ਅਤੇ ਲੜਕੀ ਨੂੰ ਬਚਾਉਣ ਲਈ ਕਾਫੀ ਮੇਹਨਤ ਕਰਨੀ ਪਈ।ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਲੜਕੀ ਨੂੰ ਪੁਲਿਸ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ।

Leave a Reply