ਨਹਿਰੂ ਹਾਕੀ: ਇੰਡੀਅਨ ਆਇਲ ਤੇ ਰੇਲਵੇ ਵਿਚਾਲੇ ਫਾਈਨਲ ਅੱਜ

2

ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਚੱਲ ਰਹੇ ਸੀਨੀਅਰ ਨਹਿਰੂ ਹਾਕੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਆਇਲ ਤੇ ਭਾਰਤੀ ਰੇਲਵੇ ਦੀ ਟੱਕਰ ਹੋਵੇਗੀ। ਇੰਡੀਅਨ ਆਇਲ ਨੇ ਇੰਡੀਅਨ ਨੇਵੀ ਨੂੰ 4-2 ਨਾਲ ਮਾਤ ਦਿੱਤੀ। ਮੈਚ ਦੇ ਪੂਰੇ ਸਮੇਂ ਦੌਰਾਨ ਦੋਵੇਂ ਟੀਮਾਂ 2-2 ਨਾਲ ਬਰਾਬਰ ਰਹੀਆਂ ਤੇ ਪੈਨਲਟੀ ਕਿੱਕਾਂ ਨਾਲ ਮੈਚ ਦਾ ਫ਼ੈਸਲਾ ਹੋਇਆ ਜਿਸ ਵਿੱਚ ਇੰਡੀਅਨ ਆਇਲ ਨੇ 2 ਗੋਲ ਹੋਰ ਕਰਕੇ ਫਾਈਨਲ ਵਿੱਚ ਦਾਖ਼ਲਾ ਪੱਕਾ ਕੀਤਾ। ਭਾਰਤੀ ਰੇਲਵੇ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਇੱਕਪਾਸੜ ਮੁਕਾਬਲੇ ਵਿੱਚ 4-0 ਨਾਲ ਹਰਾਇਆ। ਸਾਰੇ ਗੋਲ ਮੈਦਾਨੀ ਕੀਤੀ ਗਏ। ਨਹਿਰੂ ਹਾਕੀ ਦੇ ਸਕੱਤਰ ਕੁੱਕੂ ਸਿੰਘ ਵਾਲੀਆ ਨੇ ਦੱਸਿਆ ਕਿ ਭਲਕੇ 3 ਵਜੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। 


Leave a Reply