ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪੁੱਜੇ ਅਮਿਤ ਸ਼ਾਹ

0

ਸ੍ਰੀਨਗਰ, 23 ਅਕਤੂਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ‘ਤੇ ਇਥੇ ਪਹੁੰਚੇ। ਧਾਰਾ 370 ਨੂੰ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਕਸ਼ਮੀਰ ਯਾਤਰਾ ਹੈ। ਆਪਣੇ ਦੌਰੇ ਮੌਕੇ ਉਹ ਵਾਦੀ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਹਵਾਈ ਅੱਡੇ ‘ਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ੍ਰੀ ਸ਼ਾਹ ਦਾ ਸਵਾਗਤ ਕੀਤਾ, ਜਿਥੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਗ੍ਰਹਿ ਮੰਤਰੀ ਦਿਨ ਵਿੱਚ ਬਾਅਦ ਵਿੱਚ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਉਦਘਾਟਨੀ ਸ੍ਰੀਨਗਰ-ਸ਼ਾਰਜਾਹ ਉਡਾਣ ਨੂੰ ਵੀ ਹਰੀ ਝੰਡੀ ਦਿਖਾਉਣਗੇ।

ਇਸ ਦੌਰਾਨ ਸ੍ਰੀ ਸ਼ਾਹ ਨੇ ਜੰਮੂ ਕਸ਼ਮੀਰ ਪੁਲੀਸ ਦੇ ਸ਼ਹੀਦ ਅਧਿਕਾਰੀ ਪਰਵੇਜ਼ ਅਹਿਮਦ ਦੇ ਪਰਿਵਾਰ ਨਾਲ ਅੱਜ ਮੁਲਾਕਾਤ ਕੀਤੀ। ਸ਼ਹਿਰ ਦੇ ਨੌਗਾਮ ਇਲਾਕੇ ਵਿੱਚ ਇਸ ਸਾਲ ਜੂਨ ਵਿੱਚ ਅਤਿਵਾਦੀਆਂ ਨੇ ਅਹਿਮਦ ਦੀ ਹੱਤਿਆ ਕਰ ਦਿੱਤੀ ਸੀ।

 

 

Leave a Reply