ਧਰਮਿੰਦਰ ਡੀਆਈਪੀਆਰਓ ਨਿਯੁਕਤ

0

ਅੰਬਾਲਾ: ਲੋਕ ਸੰਪਰਕ ਵਿਭਾਗ ਦੇ 2 ਡਿਪਟੀ ਡਾਇਰੈਕਟਰਾਂ ਅਤੇ 18 ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕੁਝ ਲੋਕਾਂ ਨੂੰ ਤਰੱਕੀ ਦਿੱਤੀ ਗਈ ਹੈ। ਅੰਬਾਲਾ ਦੇ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਧਰਮਵੀਰ ਦਾ ਤਬਾਦਲਾ ਕੈਥਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਅੰਬਾਲਾ ਵਿਚ ਬਤੌਰ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਕੰਮ ਕਰ ਰਹੇ ਧਰਮਿੰਦਰ ਕੁਮਾਰ ਸ਼ਰਮਾ ਨੂੰ ਤਰੱਕੀ ਦੇ ਕੇ ਅੰਬਾਲਾ ਦਾ ਡੀਆਈਪੀਆਰਓ ਨਿਯੁਕਤ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

Leave a Reply