ਡੈੱਨਮਾਰਕ ਓਪਨ ਬੈੱਡਮਿੰਟਨ: ਸਾਇਨਾ ਨੇਹਵਾਲ ਨੂੰ ਜਪਾਨ ਦੀ ਖਿਡਾਰਨ ਨੇ ਹਰਾਇਆ

0

ਓਡਨਸੇ, 20 ਅਕਤੂਬਰ

ਭਾਰਤ ਦੇ ਲਕਸ਼ੇ ਸੇਨ ਨੇ ਹਮਵਤਨ ਭਾਰਤੀ ਖਿਡਾਰੀ ਸੌਰਭ ਵਰਮਾ ਨੂੰ ਸਿੱਧੀ ਗੇਮ ਵਿੱਚ ਹਰਾ ਕੇ ਬੁੱਧਵਾਰ ਨੂੰ ਡੈੱਨਮਾਰਕ ਓਪਨ ਬੈੱਡਮਿੰਟਨ ਟੂਰਨਾਮੈਂਟ ਦੇ ਦੂਸਰੇ ਗੇੜ ਵਿੱਚ ਥਾਂ ਬਣਾ ਲਈ ਹੈ। ਇਸੇ ਦੌਰਾਨ ਭਾਰਤੀ ਬੈੱਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਜਪਾਨ ਦੀ ਖਿਡਾਰਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੇ ਨੇ ਇਕਤਰਫਾ ਮੁਕਾਬਲੇ ਵਿੱਚ ਕੌਮੀ ਚੈਂਪੀਅਨ ਸੌਰਭ ਨੂੰ 26 ਮਿੰਟਾਂ ਵਿੱਚ 21-9, 21-7 ਨਾਲ ਮਾਤ ਦਿੱਤੀ। ਦੂਸਰੇ ਪਾਸੇ ਲੰਡਨ ਓਲੰਪਿਕਸ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੂੰ ਜਪਾਨ ਦੀ ਦੁਨੀਆਂ ਦੀ 20ਵੇਂ ਨੰਬਰ ਦੀ ਖਿਡਾਰਨ ਆਇਆ ਓਹੋਰੀ ਨੇ ਪਹਿਲੇ ਗੇੜ ਵਿੱਚ ਹੀ 21-16, 21-14 ਨਾਲ ਹਰਾ ਦਿੱਤਾ। -ਪੀਟੀਆਈ

Leave a Reply