ਟੈਨਿਸ: ਕ੍ਰੈਮਲਿਨ ਕੱਪ ’ਚ ਸਬਲੇਂਕਾ ਦੀ ਜਿੱਤ ਨਾਲ ਵਾਪਸੀ

0

ਮਾਸਕੋ: ਅਮਰੀਕੀ ਓਪਨ ਸੈਮੀ ਫਾਈਨਲ ਵਿੱਚ ਪਹੁੰਚਣ ਅਤੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੀ ਅਰਿਆਨਾ ਸਬਲੇਂਕਾ ਨੇ ਅਜਲਾ ਤੋਮਲਜਾਨੋਵਿਕ ਨੂੰ 7-6, 4-6, 6-1 ਨਾਲ ਹਰਾ ਕੇ ਕ੍ਰੈਮਲਿਨ ਕੱਪ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਦੂਜੀ ਰੈਂਕਿੰਗ ਵਾਲੀ ਸਬਲੇਂਕਾ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਹੁਣ ਉਸਦਾ ਸਾਹਮਣਾ ਏਕਤੇਰੀਨਾ ਅਲੈਕਜ਼ੈਂਡਰੋਵਾ ਨਾਲ ਹੋਵੇਗਾ, ਜਿਸਨੇ ਅਨਹਲੀਨਾ ਕਾਲਿਨੀਨਾ ਨੂੰ 6-4, 6-1 ਨਾਲ ਹਰਾਇਆ ਸੀ। ਗਾਰਬੀਨ ਮੁਗੁਰੂਜ਼ਾ ਨੇ ਟੈਰੇਜ਼ਾ ਮਾਰਟਿਨਕੋਵਾ ਨੂੰ 6-4, 4-6, 6-3 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਐਨੇਟ ਕੋਂਟਾਵੇਟ ਜਾਂ ਐਂਡਰੀਆ ਪੇਟਕੋਵਿਕ ਨਾਲ ਹੋਵੇਗਾ। ਉਥੇ ਹੀ ਚੌਥਾ ਦਰਜਾ ਪ੍ਰਾਪਤ ਅਨਾਸਤਾਸੀਆ ਪੀ ਨੇ ਬਰਨਾਰਡ ਪੇਰਾ ਨੂੰ 6-2, 7-5 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਤੀਜਾ ਦਰਜਾ ਪ੍ਰਾਪਤ ਕੈਰਨ ਖਚਾਨੋਵ ਨੇ ਜੇਮਜ਼ ਡਕਵਰਥ ਨੂੰ 3-6, 6-3, 6-1 ਨਾਲ ਹਰਾਇਆ। ਆਸਟ੍ਰੇਲੀਆ ਦੇ ਜੌਨ ਮਿਲਮੈਨ ਅਗਲੇ ਗੇੜ ਵਿੱਚ ਖਚਾਨੋਵ ਦੇ ਸਾਹਮਣੇ ਹੋਣਗੇ, ਜਿਨ੍ਹਾਂ ਨੇ ਕੁਆਲੀਫਾਇਰ ’ਚ ਇਲੀਆ ਮਾਰਚੇਨਕੋ ਨੂੰ 6-1, 5-7, 6-4 ਨਾਲ ਹਰਾਇਆ। -ਪੀਟੀਆਈ

Leave a Reply