ਟੀ-20 ਵਿਸ਼ਵ ਕੱਪ: ਨਮੀਬੀਆ ਸੁਪਰ-12 ਗੇੜ ’ਚ ਪੁੱਜਿਆ

0

ਸ਼ਾਰਜਾਹ, 22 ਅਕਤੂਬਰ

ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਅੱਜ ਨਮੀਬੀਆ ਨੇ ਕਪਤਾਨ ਗੇਰਹਾਰਡ ਐਰਾਸਮਸ ਦੇ ਅਰਧ ਸੈਂਕੜੇ ਸਦਕਾ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਨਮੀਬੀਆ ਦੀ ਟੀਮ ਸੁਪਰ-12 ਗੇੜ ’ਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਆਇਰਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਨਮੀਬੀਆ ਦੀ ਟੀਮ ਨੇ ਜਿੱਤ ਲਈ ਲੋੜੀਂਦਾ 126 ਦੌੜਾਂ ਦਾ ਟੀਚਾ 18.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ। -ਪੀਟੀਆਈ 

Leave a Reply