ਕਿਸਾਨਾਂ ਨੇ ਜਜਪਾ ਸੂਬਾ ਪ੍ਰਧਾਨ ਦੀ ਗੱਡੀ ਘੇਰੀ

0

ਗੁਰਦੀਪ ਸਿੰਘ ਭੱਟੀ

ਟੋਹਾਣਾ, 22 ਅਕਤੂਬਰ

ਇਥੋਂ ਦੇ ਰਤੀਆ ਰੋਡ ’ਤੇ ਗਊਸ਼ਾਲਾ ਵਿੱਚ ਧਾਰਮਿਕ ਸਮਾਗਮ ਵਿੱਚ ਪੁੱਜੇ ਜਜਪਾ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਦੀ ਗੱਡੀ ਕਿਸਾਨ ਨੇ ਕਾਲੇ ਤੇ ਕਿਸਾਨੀ ਝੰਡੇ ਵਿਖਾਵੇ ਜਜਪਾ ਪਾਰਟੀ ਤਾਲ ਠੋਕਣ ਵਾਲੇ ਰਣਜੀਤ ਸਿੰਘ ਢਿੱਲੋਂ ਰਮੇਸ਼ ਡਾਂਗਰਾ ਤੇ ਹੋਰ ਸਮਰਬਕਾਂ ਕਿਸਾਨਾਂ ਨੇ ਘੇਰ ਕੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਰਹੇ। ਪੁਲੀਸ ਨੇ ਨਿਸ਼ਾਨ ਸਿੰਘ ਨੂੰ ਦੂਜੀ ਗਲੀ ਰਾਹੀ ਬਹਾਰ ਭੇਜ ਦਿੱਤਾ ਤੇ ਕਿਸਾਨ ਗੱਡੀ ਅਗੇ ਧਰਨੇ ’ਤੇ ਬੈਠਕੇ ਭਾਜਪਾ ਤੇ ਜਜਪਾ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਕਿਸਾਨਾਂ ਵਿੱਚੋਂ ਗੱਡੀ ਕੱਢ ਕੇ ਭੇਜ ਦਿੱਤੀ। ਕਿਸਾਨ ਆਗੂ ਰਣਜੀਤ ਸਿੰਘ ਢਿੱਲੋਂ, ਰਮੇਸ਼ ਡਾਂਗਰਾ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀਆਂ ਵੋਟਾਂ ਲੈ ਕੇ ਭਾਜਪਾ ਦੀ ਗੋਦੀ ਵਿੱਚ ਬੈਠਣ ਵਾਲੇ ਜਜਪਾ ਦੇ ਨੇਤਾਵਾਂ ਦਾ ਵਿਰੋਧ ਜਾਰੀ ਰਹੇਗਾ। 

Leave a Reply