ਕਸ਼ਮੀਰ ਵਾਦੀ ’ਚ ਤਾਜ਼ਾ ਬਰਫ਼ਬਾਰੀ ਨਾਲ ਸਰਦੀਆਂ ਨੇ ਦਸਤਕ ਦਿੱਤੀ: ਜੰਮੂ-ਸ੍ਰੀਨਗਰ ਹਾਈਵੇਅ ’ਤੇ ਆਵਾਜਾਈ ਰੋਕੀ

0

ਸ੍ਰੀਨਗਰ, 23 ਅਕਤੂਬਰ

ਕਸ਼ਮੀਰ ਅਤੇ ਲੱਦਾਖ ਦੇ ਕੁੱਝ ਹਿੱਸਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਸਰਦੀਆਂ ਨੇ ਦਸਤਕ ਦੇ ਦਿੱਤੀ। ਵਾਦੀ ਦੇ ਗੁਲਮਰਗ, ਸੋਨਮਰਗ, ਪਹਿਲਗਾਮ, ਸ਼ੋਪੀਆਂ ਅਤੇ ਗੁਰੇਜ਼ ਖੇਤਰਾਂ ਵਿੱਚ ਦਰਮਿਆਨੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਮੀਨਾਮਰਗ ਅਤੇ ਦਰਾਸ ‘ਚ ਵੀ ਸ਼ੁੱਕਰਵਾਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਸ੍ਰੀਨਗਰ ਸ਼ਹਿਰ ਅਤੇ ਵਾਦੀ ਦੇ ਹੋਰ ਮੈਦਾਨਾਂ ਵਿੱਚ ਸ਼ੁੱਕਰਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬਰਫਬਾਰੀ ਕਾਰਨ 270 ਕਿਲੋਮੀਟਰ ਲੰਮੇ ਜੰਮੂ-ਸ੍ਰੀਨਗਰ ਹਾਈਵੇਅ ਅਤੇ ਮੁਗਲ ਰੋਡ ਨੂੰ ਅੱਜ ਆਵਾਜਾਈ ਲਈ ਰੋਕ ਦਿੱਤਾ ਗਿਆ ਹੈ।

Leave a Reply