ਉੱਤਰ ਪ੍ਰੇਦਸ਼ ਸਰਕਾਰ ਵੱਲੋਂ ਫ਼ੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਅਯੁੱਧਿਆ ਕੈਂਟ ਰੱਖਣ ਦਾ ਫ਼ੈਸਲਾ

0

ਲਖਨਊ, 23 ਅਕਤੂਬਰ

ਉੱਤਰ ਪ੍ਰਦੇਸ਼ ਸਰਕਾਰ ਨੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਦਫ਼ਤਰ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਰੱਖਿਆ ਗਿਆ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦਾ ਫੈਸਲਾ ਖੁ਼ਦ ਮੁੱਖ ਮੰਤਰੀ ਵੱਲੋਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 2018 ਵਿੱਚ ਯੋਗੀ ਸਰਕਾਰ ਨੇ ਫੈਜ਼ਾਬਾਦ ਦਾ ਨਾਂ ਬਦਲ ਕੇ ਅਯੁੱਧਿਆ ਰੱਖ ਦਿੱਤਾ ਸੀ। -ਪੀਟੀਆਈ

 

Leave a Reply